Harmeet Singh Pathanmajra Arrested: ਹੋਟਲ ਦਾ Wi-fi ਵਰਤਣਾ ਪਿਆ ਗਿਆ ਭਾਰੀ, ਪੁਲਿਸ ਨੇ ਮੱਧ ਪ੍ਰਦੇਸ਼ ਤੋਂ ਇੰਝ ਫੜਿਆ ਪਠਾਣਮਾਜਰਾ

Spread the love

AAP MLA Pathanmajra Arrested: ਪਟਿਆਲਾ ਪੁਲਸ ਨੇ ਸਨੌਰ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਠਾਣਮਾਜਾਰਾ ‘ਤੇ ਇੱਕ ਔਰਤ ਵੱਲੋਂ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਗਏ ਹਨ; ਇਸ ਮਾਮਲੇ ਦੇ ਸਬੰਧ ਵਿਚ ਉਨ੍ਹਾਂ ਵਿਰੁੱਧ ਪਹਿਲਾਂ ਹੀ ਇੱਕ ਮਾਮਲਾ ਦਰਜ ਹੋ ਗਿਆ ਸੀ।

ਪੁਲਸ ਨੇ ਪਹਿਲਾਂ ਉਨ੍ਹਾਂ ਨੂੰ ਹਰਿਆਣਾ ਦੇ ਕਰਨਾਲ ਵਿੱਚ ਗ੍ਰਿਫ਼ਤਾਰ ਕੀਤਾ ਸੀ, ਪਰ ਉਹ ਹਿਰਾਸਤ ਵਿੱਚੋਂ ਬਚ ਕੇ ਆਸਟ੍ਰੇਲੀਆ ਭੱਜ ਗਏ। ਇਸ ਤੋਂ ਬਾਅਦ, ਪੁਲਸ ਨੇ ਉਨ੍ਹਾਂ ਨੂੰ ਭਗੌੜਾ ਐਲਾਨ ਦਿੱਤਾ। ਆਸਟ੍ਰੇਲੀਆ ਤੋਂ ਵਾਰ-ਵਾਰ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਉਹ ਸਰਕਾਰ ਵਿਰੁੱਧ ਬੋਲਦੇ ਰਹੇ। ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਨੇੜੇ ਸ਼ਿਵਪੁਰੀ ਜ਼ਿਲ੍ਹੇ ਵਿੱਚ ਦੇਖੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੰਗਲਵਾਰ ਦੇਰ ਰਾਤ ਗ੍ਰਿਫ਼ਤਾਰ ਕਰ ਲਿਆ ਗਿਆ।ਜਿਨਸੀ ਸ਼ੋਸ਼ਣ ਮਾਮਲੇ ਦੇ ਸਬੰਧ ਵਿੱਚ, ਪਠਾਣਮਾਜਾਰਾ ਦੇ ਵਕੀਲਾਂ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਇਸ ਮਾਮਲੇ ਦੀ ਸੁਣਵਾਈ 25 ਮਾਰਚ ਭਾਵ ਅੱਜ ਹੋਣੀ ਹੈ। ਇਸੇ ਮਕਸਦ ਲਈ ਉਹ ਸਕਾਰਪੀਓ ਗੱਡੀ ਵਿੱਚ ਦਿੱਲੀ ਜਾ ਰਹੇ ਸੀ। ਪਠਾਣਮਾਜਾਰਾ ਵਿਰੁੱਧ ਪਹਿਲਾਂ ਹੀ ਇੱਕ ਲੁੱਕਆਊਟ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਕਾਰਨ ਉਨ੍ਹਾਂ ਦੀ ਗ੍ਰਿਫ਼ਤਾਰੀ ਹੋਈ।

SSP ਬੋਲੇ: ਲੰਬੇ ਆਪ੍ਰੇਸ਼ਨ ਤੋਂ ਬਾਅਦ ਮਿਲੀ ਸਫਲਤਾ

ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਕਿਹਾ ਹੈ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਕਾਫ਼ੀ ਸਮੇਂ ਤੋਂ ਜਾਰੀ ਸਨ। ਪਠਾਣਮਾਜਰਾ ਨੂੰ ਉਸਦੇ ਤਿੰਨ ਸਾਥੀਆਂ ਸਮੇਤ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਦੋ ਦਿਨਾਂ ਦੇ ਆਪ੍ਰੇਸ਼ਨ ਤੋਂ ਬਾਅਦ ਇਹ ਸਫਲਤਾ ਮਿਲੀ ਹੈ।

ਐਸਐਸਪੀ ਨੇ ਅੱਗੇ ਕਿਹਾ, “ਅਸੀਂ ਉਨ੍ਹਾਂ ਨੂੰ ਪਟਿਆਲਾ ਵਾਪਸ ਲਿਆਏ ਹਾਂ। ਹੁਣ ਕਾਨੂੰਨ ਅਨੁਸਾਰ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।” ਦੋਸ਼ੀ ਆਪਣੇ ਤਿੰਨ ਸਾਥੀਆਂ ਨਾਲ ਇੱਕ ਸਕਾਰਪੀਓ ਕਾਰ ਵਿੱਚ ਸਫ਼ਰ ਕਰ ਰਿਹਾ ਸੀ। ਉਨ੍ਹਾਂ ਨੂੰ ਫੜਨ ਲਈ 5 ਤੋਂ 6 ਪੁਲਿਸ ਟੀਮਾਂ ਦੀ ਇੱਕ ਟੁਕੜੀ ਸਰਗਰਮੀ ਨਾਲ ਕਾਰਵਾਈ ਵਿੱਚ ਲੱਗੀ ਹੋਈ ਸੀ।

ਹੋਟਲ ਦਾ Wifi ਵਰਤਣਾ ਪਿਆ ਮਹਿੰਗਾ

ਟ੍ਰਿਬਿਊਨ ਦੀ ਇਕ ਰਿਪੋਰਟ ਅਨੁਸਾਰ ਪੁਲਸ ਦੀਆਂ 6 ਟੀਮਾਂ ਪਿਛਲੇ ਕਈ ਮਹੀਨਿਆਂ ਤੋਂ ਹਰ ਛੋਟੇ-ਵੱਡੇ ਸੁਰਾਗ ’ਤੇ ਕੰਮ ਕਰ ਰਹੀਆਂ ਸਨ ਤਾਂ ਜੋ ਇਸ ਹਾਈ-ਪ੍ਰੋਫਾਈਲ ਮੁਲਜ਼ਮ ਤੱਕ ਪਹੁੰਚਿਆ ਜਾ ਸਕੇ। ਇਸ ਗ੍ਰਿਫਤਾਰੀ ਪਿੱਛੇ ਸਭ ਤੋਂ ਵੱਡਾ ਹੱਥ ‘ਤਕਨੀਕੀ ਸੂਝ-ਬੂਝ’ ਦਾ ਰਿਹਾ। ਜਿੱਥੇ ਇਹ ਚਰਚਾ ਸੀ ਕਿ ਵਿਧਾਇਕ ਆਸਟਰੇਲੀਆ ਫ਼ਰਾਰ ਹੋ ਚੁੱਕਾ ਹੈ, ਉੱਥੇ ਹੀ ਦੋ ਦਿਨ ਪਹਿਲਾਂ ਪੁਲਸ ਨੂੰ ਗਵਾਲੀਅਰ ਦੇ ਇੱਕ ਹੋਟਲ ਦੇ Wi-Fi ਕਨੈਕਸ਼ਨ ਰਾਹੀਂ ਇੱਕ ਅਹਿਮ ਸੁਰਾਗ ਮਿਲਿਆ।ਜਾਂਚ ਦੌਰਾਨ ਪਤਾ ਲੱਗਾ ਕਿ ਉਸ Wi-Fi ’ਤੇ ਇੱਕ ਬ੍ਰਿਟੇਨ (UK) ਦਾ ਮੋਬਾਈਲ ਨੰਬਰ ਵਰਤਿਆ ਜਾ ਰਿਹਾ ਹੈ। ਜਦੋਂ ਪੁਲਸ ਨੇ ਇਸ ਨੰਬਰ ਦੀ ਡੂੰਘਾਈ ਨਾਲ ਪੜਤਾਲ ਕੀਤੀ, ਤਾਂ ਸਾਫ਼ ਹੋ ਗਿਆ ਕਿ ਇਸ ਦੀ ਵਰਤੋਂ ਪਠਾਣਮਾਜਰਾ ਹੀ ਕਰ ਰਿਹਾ ਸੀ। ਇਸ ਇੱਕ ਗਲਤੀ ਨੇ ਪੁਲਸ ਨੂੰ ਮੁਲਜ਼ਮ ਦੇ ਬਿਲਕੁਲ ਕੋਲ ਪਹੁੰਚਾ ਦਿੱਤਾ, ਕਈ ਮਹੀਨਿਆਂ ਦੀ ਮਿਹਨਤ ਰੰਗ ਲਿਆਈ ਅਤੇ ਪਠਾਣਮਾਜਰਾ ਸਫਲਤਾਪੂਰਵਕ ਪੁਲਸ ਦੇ ਹੱਥੇ ਚੜ੍ਹ ਗਿਆ।

ਪਿਛਲੇ ਸਾਲ ਔਰਤ ਨੇ ਦਰਜ ਕਰਵਾਇਆ ਸੀ ਕੇਸ

1 ਸਤੰਬਰ, 2025 ਨੂੰ, ਪਠਾਣਮਾਜਰਾ ਵਿਰੁੱਧ ਪੰਜਾਬ ਦੇ ਪਟਿਆਲਾ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਭਾਰਤੀ ਦੰਡਾਵਲੀ (IPC) ਦੀਆਂ ਧਾਰਾਵਾਂ 376 (ਬਲਾਤਕਾਰ), 420 (ਧੋਖਾਧੜੀ) ਅਤੇ 506 (ਅਪਰਾਧਿਕ ਧਮਕੀ) ਤਹਿਤ ਐਫਆਈਆਰ ਦਰਜ ਕੀਤੀ ਗਈ ਸੀ।

ਔਰਤ ਨੇ ਦੋਸ਼ ਲਗਾਇਆ ਕਿ 2013-2014 ਅਤੇ 2024 ਦੇ ਵਿਚਕਾਰ – ਖਾਸ ਕਰਕੇ 12 ਫਰਵਰੀ, 2014 ਤੋਂ 12 ਜੂਨ, 2024 ਤੱਕ – ਪਠਾਨਮਾਜਰਾ ਨੇ ਉਸ ਨਾਲ ਸਰੀਰਕ ਸਬੰਧ ਬਣਾਏ ਅਤੇ ਵਿਆਹ ਦਾ ਝੂਠਾ ਵਾਅਦਾ ਕਰਕੇ ਅਤੇ ਤਲਾਕਸ਼ੁਦਾ ਹੋਣ ਦਾ ਦਾਅਵਾ ਕਰਕੇ ਬਲਾਤਕਾਰ ਕੀਤਾ। ਉਸਨੇ ਅੱਗੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ 2021 ਵਿੱਚ ਲੁਧਿਆਣਾ ਦੇ ਇੱਕ ਗੁਰਦੁਆਰੇ ਵਿੱਚ ਵਿਆਹ ਦੀ ਰਸਮ ਵੀ ਕੀਤੀ ਸੀ, ਪਰ ਬਾਅਦ ਵਿੱਚ ਇਹ ਸਾਹਮਣੇ ਆਇਆ ਕਿ ਪਠਾਨਮਾਜਰਾ ਪਹਿਲਾਂ ਹੀ ਵਿਆਹਿਆ ਹੋਇਆ ਸੀ।ਇਸ ਤੋਂ ਬਾਅਦ, 2 ਸਤੰਬਰ ਨੂੰ, ਪਠਾਣਮਾਜਰਾ ਨੂੰ ਹਰਿਆਣਾ ਦੇ ਕਰਨਾਲ ਵਿਚ ਗ੍ਰਿਫ਼ਤਾਰ ਕੀਤਾ ਗਿਆ; ਹਾਲਾਂਕਿ, ਉਹ ਗੋਲੀਬਾਰੀ ਅਤੇ ਪੱਥਰਬਾਜ਼ੀ ਨਾਲ ਹੋਏ ਹੰਗਾਮੇ ਦੌਰਾਨ ਪੁਲਿਸ ਹਿਰਾਸਤ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਇਸ ਘਟਨਾ ਦੌਰਾਨ, ਇੱਕ ਪੁਲਿਸ ਅਧਿਕਾਰੀ ਜ਼ਖਮੀ ਹੋ ਗਿਆ ਸੀ। ਬਾਅਦ ਵਿੱਚ ਮਾਮਲਾ ਅਦਾਲਤ ਦੇ ਸਾਹਮਣੇ ਲਿਆਂਦਾ ਗਿਆ।

Leave a Reply

Your email address will not be published. Required fields are marked *

Top