ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਮਾਮਲੇ ‘ਚ ਕਮੇਟੀ ਨੇ ਹਾਈ ਕੋਰਟ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ।
ਰਿਪੋਰਟ ਮੁਤਾਬਕ ਜਿਸ ਥਾਂ ਉਤੇ ਘਟਨਾ ਵਾਪਰੀ ਸੀ, ਉਹ ਥਾਂ ਹਰਿਆਣਾ ‘ਚ ਹੈ।
ਇਸ ਲਈ ਮੌਤ ਲਈ ਜ਼ਿੰਮੇਵਾਰ ਕੌਣ, ਇਹ ਤੈਅ ਕੀਤਾ ਜਾਣਾ ਬਾਕੀ ਹੈ। HC ਨੇ ਮਾਮਲੇ ‘ਚ ਪੋਸਟਮਾਰਟਮ ਰਿਪੋਰਟ ਸੌਂਪਣ ਲਈ ਕਿਹਾ ਹੈ। ਹੋਰ ਫੋਰੈਂਸਿਕ CFL ਸੌਂਪਣ ਦੇ ਵੀ ਆਦੇਸ਼ ਦਿੱਤੇ ਹਨ।
ਦੱਸ ਦਈਏ ਕਿ ਕਿਸਾਨਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਹਰਿਆਣਾ ਪੁਲਿਸ ਨੇ ਪੰਜਾਬ ਵਿਚ ਆ ਕੇ ਕਿਸਾਨ ਉਤੇ ਗੋਲੀ ਚਲਾਈ ਸੀ। ਹੁਣ ਕਮੇਟੀ ਨੇ ਆਪਣੀ ਜਾਂਚ ਰਿਪੋਰਟ ਵਿਚ ਆਖਿਆ ਹੈ ਕਿ ਘਟਨਾ ਹਰਿਆਣਾ ਦੇ ਖੇਤਰ ਵਿਚ ਵਾਪਰੀ ਸੀ।
ਦੱਸ ਦਈਏ ਕਿ 21 ਫਰਵਰੀ ਨੂੰ ਕਿਸਾਨ ਸੁਭਕਰਨ ਸਿੰਘ ਦੀ ਮੌਤ ਦੇ ਮਾਮਲੇ ‘ਚ ਹਾਈਕੋਰਟ ਨੇ ਸੇਵਾਮੁਕਤ ਜੱਜ ਜਸਟਿਸ ਜੈਸ਼੍ਰੀ ਠਾਕੁਰ ਦੀ ਪ੍ਰਧਾਨਗੀ ‘ਚ ਇਕ ਜਾਂਚ ਕਮੇਟੀ ਦਾ ਗਠਨ ਕੀਤਾ ਸੀ, ਜਿਸ ‘ਚ ਪੰਜਾਬ ਵੱਲੋਂ ਏ.ਡੀ.ਜੀ.ਪੀ ਪ੍ਰਬੋਧ ਬੈਨ ਅਤੇ ਏ.ਡੀ.ਜੀ.ਪੀ. ਹਰਿਆਣਾ ਵਾਲੇ ਪਾਸੇ ਤੋਂ ਸਿੰਘ ਢਿੱਲੋਂ ਨੂੰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਅਤੇ ਕਮੇਟੀ ਨੂੰ ਇੱਕ ਮਹੀਨੇ ਵਿੱਚ ਜਾਂਚ ਮੁਕੰਮਲ ਕਰਕੇ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਗਿਆ ਸੀ।