‘ਮਜੀਠੀਆ ਦੀ ਆਮਦਨ ‘ਚ 540 ਕਰੋੜ ਦਾ ਗ਼ੈਰ-ਕਾਨੂੰਨੀ ਵਾਧਾ’ … ਗ੍ਰਿਫ਼ਤਾਰੀ ‘ਤੇ ਵਿਜੀਲੈਂਸ ਦਾ ਪਹਿਲਾ ਬਿਆਨ…

Spread the love

ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ ‘ਤੇ ਵਿਜੀਲੈਂਸ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਵਿਜੀਲੈਂਸ ਮੁਤਾਬਿਕ ਮਜੀਠੀਆ ਦੀ ਆਮਦਨ ‘ਚ 540 ਕਰੋੜ ਦਾ ਗ਼ੈਰ-ਕਾਨੂੰਨੀ ਵਾਧਾ ਹੋਇਆ ਹੈ। ਵਿਜੀਲੈਂਸ ਨੇ ਕਿਹਾ ‘ਮਜੀਠੀਆ ਦੀਆਂ ਕੰਪਨੀਆਂ ‘ਚ ਬੇਹਿਸਾਬਾ 168 ਕਰੋੜ ਜਮ੍ਹਾ ਹੋਇਆ।

ਸ਼ੱਕੀ ਵਿਦੇਸ਼ੀ ਖਾਤਿਆਂ ‘ਚੋਂ 141 ਕਰੋੜ ਦਾ ਲੈਣ-ਦੇਣ ਹੋਇਆ ਹੈ। ‘ਕੰਪਨੀਆਂ ਦੀ ਸਟੇਟਮੈਂਟ ਵਿੱਚ ਬਿਨਾਂ ਹਿਸਾਬ ਦੇ 236 ਕਰੋੜ ਜਮ੍ਹਾ ਹੋਏ ਹਨ। ‘ਰੇਡ ਦੌਰਾਨ 30 ਮੋਬਾਈਲ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ ਜ਼ਬਤ ਕੀਤੇ ਹਨ। ‘ਬਹੁਤ ਸਾਰੀਆਂ ਡਾਇਰੀਆਂ, ਪ੍ਰਾਪਰਟੀ ਦਸਤਾਵੇਜ਼ ਵੀ ਜ਼ਬਤ ਕੀਤੇ ਹਨ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ (Bikram Singh Majithia custody) ਦੇ ਅੰਮ੍ਰਿਤਸਰ ਵਾਲੇ ਘਰ ‘ਤੇ ਪੰਜਾਬ ਵਿਜੀਲੈਂਸ ਦੀ ਟੀਮ ਨੇ ਰੇਡ ਕੀਤੀ ਸੀ। ਵਿਜੀਲੈਂਸ ਦੀ ਟੀਮ ਸਵੇਰੇ ਤੋਂ ਹੀ ਬਿਕਰਮ ਮਜੀਠੀਆ ਦਾ ਘਰ ਪਹੁੰਚੀ ਹੋਈ ਸੀ। ਜਿਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਬਿਕਰਮ ਸਿੰਘ ਮਜੀਠੀਆ ‘ਤੇ ਹੋਈ FIR ਦੀ ਕਾਪੀ ਵੀ ਸਾਹਮਣੇ ਆਈ ਹੈ। ਸਵੇਰੇ 4 ਵਜ ਕੇ 40 ਮਿੰਟ ‘ਤੇ ਬਿਕਰਮ ਮਜੀਠੀਆ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ। FIR ‘ਚ ਜ਼ਿਕਰ ਹੈ ਕਿ , ਮਜੀਠੀਆ ਤੇ ਉਹਨਾਂ ਦੀ ਪਤਨੀ ਦੀ ਜਾਇਦਾਦ ‘ਚ ਵਾਧਾ ਹੋਇਆ ਹੈ।

Leave a Reply

Your email address will not be published. Required fields are marked *

Top