ਫ਼ਿਰੋਜ਼ਪੁਰ ‘ਚ ਇਨਸਾਨੀਅਕਤ ਸ਼ਰਮਸਾਰ, ਪਾਦਰੀ ਮਾਮੇ ਨੇ ਭਾਣਜੀ ਨਾਲ ਕੀਤਾ ਬਲਾਤਕਾਰ

Spread the love

ਫ਼ਿਰੋਜ਼ਪੁਰ ਵਿਚ ਇੱਕ 18 ਸਾਲਾ ਲੜਕੀ ਨਾਲ ਉਸ ਦੇ ਮਾਮੇ ਨੇ ਬਲਾਤਕਾਰ ਕੀਤਾ। ਲੜਕੀ ਦਾ ਸਿਵਲ ਹਸਪਤਾਲ ਜੀਰਾ ਵਿਖੇ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ ‘ਤੇ ਪਾਦਰੀ ਮਾਮਾ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਲੜਕੀ ਨੇ ਥਾਣਾ ਸਦਰ ਜੀਰਾ ਪੁਲਿਸ ਨੂੰ ਦੱਸਿਆ ਕਿ ਲਖਵਿੰਦਰ ਸਿੰਘ ਦੂਰ ਦੀ ਰਿਸ਼ਤੇਦਾਰੀ ਤੋਂ ਉਸ ਦਾ ਮਾਮਾ ਲੱਗਦਾ ਹੈ। ਉਹ ਪਾਦਰੀ ਵੀ ਹੈ। ਉਹ ਬੰਦਗੀ( ਰੱਬ ਦੀ ਪੂਜਾ) ਕਰਨ ਲਈ ਉਸ ਦੇ ਨਾਲ ਜਾਂਦੀ ਸੀ। 15 ਜੁਲਾਈ ਨੂੰ ਮਾਮਾ ਲਖਵਿੰਦਰ ਸਿੰਘ ਉਸ ਨੂੰ ਘਰੋਂ ਬੰਦਗੀ ਲਈ ਲੈ ਗਿਆ।

ਇਸ ਤੋਂ ਬਾਅਦ ਮਾਮਾ ਉਸ ਨੂੰ ਹਿਮਾਚਲ ਪ੍ਰਦੇਸ਼ ਦੇ ਕਿਸੇ ਹੋਟਲ ਵਿੱਚ ਲੈ ਗਿਆ। ਉੱਥੇ ਉਸ ਦੇ ਮਾਮੇ ਨੇ ਉਸ ਨਾਲ ਬਲਾਤਕਾਰ ਕੀਤਾ। ਸਿਹਤ ਵਿਗੜਨ ਤੋਂ ਬਾਅਦ ਉਹ ਜੀਰਾ ਵਾਪਸ ਆ ਗਈ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ। ਜੀਰਾ ਸਦਰ ਥਾਣੇ ਦੀ ਏਐਸਆਈ ਪਰਮਜੀਤ ਕੌਰ ਨੇ ਦੱਸਿਆ ਕਿ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਲਖਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਸ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰੇਗੀ।

Leave a Reply

Your email address will not be published. Required fields are marked *

Top