ਚਾਹ ਪੀ ਰਿਹਾ ਨੌਜਵਾਨ ਬਣਿਆ ਗੋਲੀਕਾਂਡ ਦਾ ਸ਼ਿਕਾਰ, ਦੇਖੋ ਕਿਵੇਂ ਵਾਪਰਿਆ ਭਾਣਾ?|| Published By : Mehak Randhawa

Spread the love

ਬਠਿੰਡਾ ‘ਚ ਅਪਰਾਧੀਆਂ ਦੇ ਹੋਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਹੁਣ ਉਹ ਸ਼ਹਿਰ ਵਿਚ ਸ਼ਰੇਆਮ ਗੋਲੀਕਾਂਡ ਕਰਨ ਤੋਂ ਵੀ ਨਹੀਂ ਹਿਚਕਿਚਾ ਰਹੇ। ਅੱਜ ਸਵੇਰੇ ਸੈਂਟਰਲ ਬਠਿੰਡਾ ਵਿਖੇ ਇਕ ਨੌਜਵਾਨ, ਜੋ ਚਾਹ ਪੀ ਰਿਹਾ ਸੀ, ਉਸ ‘ਤੇ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ।

ਜਾਣਕਾਰੀ ਅਨੁਸਾਰ ਜ਼ਖ਼ਮੀ ਨੌਜਵਾਨ ਦੀ ਪਛਾਣ ਲਲਿਤ ਵਜੋਂ ਹੋਈ ਹੈ ਜੋ ਕਿ ਬਠਿੰਡਾ ਦਾ ਹੀ ਰਹਿਣ ਵਾਲਾ ਹੈ। ਉਸ ਨੂੰ ਗੰਭੀਰ ਹਾਲਤ ਵਿੱਚ ਤੁਰੰਤ ਬਠਿੰਡਾ ਦੇ ਸਰਕਾਰੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਬਠਿੰਡਾ ਪੁਲਿਸ ਦੇ ਐਸ.ਪੀ. ਸਿਟੀ ਨਰਿੰਦਰ ਸਿੰਘ ਮੌਕੇ ‘ਤੇ ਪਹੁੰਚੇ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ। ਐਸ.ਪੀ. ਨਰਿੰਦਰ ਸਿੰਘ ਨੇ ਦੱਸਿਆ ਕਿ ਲਲਿਤ ਨੂੰ ਦੋ ਗੋਲੀਆਂ ਲੱਗੀਆਂ ਹਨ, ਇੱਕ ਉਸ ਦੀ ਬਾਂਹ ‘ਤੇ ਅਤੇ ਦੂਜੀ ਪੱਟ ਤੇ।

ਫਿਲਹਾਲ ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਕਵਾਇਦਾਂ ਜਾਰੀ ਹਨ। ਪੁਲਿਸ ਨੇ ਆਸ ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਥਾਨਕ ਲੋਕਾਂ ‘ਚ ਘਟਨਾ ਕਾਰਨ ਡਰ ਦਾ ਮਾਹੌਲ ਹੈ ਤੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *

Top