ਯੂਟਿਊਬਰ ਬਲੌਗਰ ਅਤੇ ਇੰਸਟਾਗ੍ਰਾਮ ਇੰਨਫਲਿਊਐਂਸਰ ਭਾਨਾ ਸਿੱਧੂ ਇੱਕ ਵਾਰ ਫਿਰ ਤੋਂ ਸੁਰਖੀਆਂ ‘ਚ ਹੈ। ਕਿਉਂਕਿ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ ਹੈ। ਦਰਅਸਲ ਪੰਜਾਬ ਪੁਲਿਸ ਨੇ ਫ਼ਿਲਮੀ ਅੰਦਾਜ਼ ਵਿੱਚ ਮੁੜ ਲੁਧਿਆਣਾ-ਅੰਮ੍ਰਿਤਸਰ ਹਾਈਵੇਅ ਤੋਂ ਯੂਟਿਊਬਰ ਬਲੌਗਰ ਅਤੇ ਇੰਸਟਾਗ੍ਰਾਮ ਇੰਨਫਲਿਊਐਂਸਰ ਭਾਨਾ ਸਿੱਧੂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਭਾਨਾ ਸਿੱਧੂ ਲੁਧਿਆਣਾ ਤੋਂ ਅੰਮ੍ਰਿਤਸਰ ਜਾ ਰਿਹਾ ਸੀ, ਜਿਸ ਦੌਰਾਨ ਪੁਲਿਸ ਨੇ ਉਸ ਨੂੰ ਲੁਧਿਆਣਾ ਹੀ ਲੰਘਣ ਨਹੀਂ ਦਿੱਤਾ ਅਤੇ ਕਿਸੇ ਨਾ ਕਿਸੇ ਤਰ੍ਹਾਂ ਟਰੈਪ ਲਾ ਕੇ ਗੱਡੀਆਂ ਨੂੰ ਰੋਕ ਕੇ ਸਕਾਰਪੀਓ ਗੱਡੀ ਦੀ ਅਗਲੀ ਸੀਟ ‘ਤੇ ਬੈਠੇ ਭਾਨਾ ਸਿੱਧੂ ਨੂੰ ਕਾਬੂ ਕਰ ਲਿਆ।
ਯੂਟਿਊਬਰ ਬਲੌਗਰ ਅਤੇ ਇੰਸਟਾਗ੍ਰਾਮ ਇੰਨਫਲਿਊਐਂਸਰ ਭਾਨਾ ਸਿੱਧੂ ਨੂੰ ਕਾਬੂ ਕਰਨ ਦੀ ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਉੱਥੇ ਹੀ ਸਿੱਧੂ ਦੇ ਸਾਥੀ ਨੇ ਦੱਸਿਆ ਕਿ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ ਕਿ ਸਿੱਧੂ ਨੂੰ ਕਿਹੜੇ ਥਾਣੇ ਵਿੱਚ ਲੈ ਕੇ ਗਏ ਹਨ। ਭਾਨਾ ਸਿੱਧੂ ਨੂੰ ਕੁਝ ਦਿਨ ਪਹਿਲਾਂ ਹੀ ਜ਼ਮਾਨਤ ਮਿਲੀ ਸੀ ਕਿ ਪੁਲਿਸ ਨੇ ਉਸ ਨੂੰ ਮੁੜ ਹਿਰਾਸਤ ਵਿੱਚ ਲੈ ਲਿਆ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਯੂਟਿਊਬਰ ਬਲੌਗਰ ਅਤੇ ਇੰਸਟਾਗ੍ਰਾਮ ਇੰਨਫਲਿਊਐਂਸਰ ਭਾਨਾ ਸਿੱਧੂ ਦੀ ਗ੍ਰਿਫ਼ਤਾਰੀ ਦਾ ਵੀਡੀਓ ਉਸ ਦੇ ਸਾਥੀ ਨੇ ਬਣਾਇਆ ਸੀ। ਉਕਤ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪੁਲਿਸ ਦੀ ਟੀਮ ਨੇ ਭਾਨਾ ਸਿੱਧੂ ਨੂੰ ਚੱਲਦੀ ਕਾਰ ‘ਚੋਂ ਹੇਠਾਂ ਉਤਾਰ ਕੇ ਪੁਲਿਸ ਵਿਭਾਗ ਦੀ ਸਕਾਰਪੀਓ ਕਾਰ ‘ਚ ਬਿਠਾ ਦਿੱਤਾ।