ਅੰਮ੍ਰਿਤਸਰ: ਕਸਟਮ ਵਿਭਾਗ ਦੇ ਡਰ ਤੋਂ ਯਾਤਰੀ ਹਵਾਈ ਜਹਾਜ਼ ’ਚ ਹੀ ਸੋਨਾ ਛੱਡ ਕੇ ਚਲਾ ਗਿਆ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਦੁਬਈ ਤੋਂ ਅੰਮ੍ਰਿਤਸਰ ਏਅਰਪੋਰਟ ਦੀ ਸੀ ਫਲਾਈਟ, ਸੀਟ ਦੇ ਥੱਲੇ ਮਿਲੇ ਦੋ ਬਿਸਕੁਟ ਜ਼ਬਤ ਕੀਤੇ ਗਏ ਹਨ।
ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਦੇ ਵਿੱਚ ਕੱਲ ਰਾਤ ਨੂੰ 12:30 ਵਜੇ ਦੁਬਈ ਤੋਂ ਏਅਰ ਇੰਡੀਆ ਦੀ ਫਲਾਈਟ ਆਈ, ਐਂਟੀ ਸਮਗਲਿੰਗ ਅੰਮ੍ਰਿਤਸਰ ਸਟਾਫ ਨੂੰ ਸੂਚਨਾ ਮਿਲੀ ਸੀ ਕੀ ਫਲਾਈਟ ਦੇ ਵਿੱਚ ਸੋਨੇ ਦੀ ਸਮਗਲਿੰਗ ਕੀਤੀ ਜਾ ਰਹੀ ਹੈ। ਏਅਰ ਇੰਡੀਆ ਐਕਸਪ੍ਰੈਸ ਦੀ IX-1980 ਫਲਾਈਟ ਦੀ ਚੈਕਿੰਗ ਦੇ ਦੌਰਾਨ ਦੋ ਸੋਨੇ ਦੇ ਬਿਸਕਿਟ ਮਿਲੇ ਹਨ।
ਕਸਟਮ ਵਿਭਾਗ ਨੂੰ ਮਿਲਿਆ ਸੋਨਾ ਬਿਸਕੁਟ ਦੇ ਰੂਪ ਤੇ ਸੀਗਾ ਇਹਨਾਂ ਸੋਨੇ ਦੇ ਬਿਸਕੁਟ ਦਾ ਕੁੱਲ ਭਾਰ ਦੋ ਕਿਲੋਗ੍ਰਾਮ ਸੀ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਦੇ ਵਿੱਚ ਕੀਮਤ ਇਕ ਕਰੋੜ 31 ਲੱਖ 60 ਹਜ਼ਾਰ ਰੁਪਏ ਦੱਸੀ ਜਾ ਰਹੀ, ਜਹਾਜ ਦੀ ਸੀਟ ਦੇ ਥੱਲੇ 24 ਕੈਰਟ ਦੇ ਦੋ ਬਿਸਕਿਟ ਮਿਲੇ ਕਸਟਮ ਵਿਭਾਗ ਨੇ ਸੋਨੇ ਨੂੰ ਕਬਜ਼ੇ ਤੇ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।